Thursday, 13 December 2018

ਇੱਕ ਆਦਤ ਬਣਜਾ ਮੇਰੀ

ਨਾਮ ਤੇਰੇ ਦਾ ਫੁੱਲ ਹੈ ਇੱਕ, ਮਹਕ ਖਿੰਡਾਵੇ ਰੰਗ ਵਰਸਾਵੈ |
ਆਦਤ ਬਣਗਈ ਮਾਲੀ ਦੀ, ਉਹ ਪਾਣੀ, ਖਾਦਾਂ ਨਿੱਤ ਹੀ ਪਾਵੇ|
ਮੈਂ ਦੇਖਾਂ ਫੁੱਲ ਦੇ ਰੰਗ ਤੇ ਢੰਗ, ਉਹ ਖੁਸ਼ ਹੈ ਮਾਲੀ ਤੇ ਭੌਰਿਆਂ ਤੋਂ|
ਇੱਕ ਆਦਤ ਬਣਜਾ ਤੂੰ ਵੀ ਮੇਰੀ, ਮਿੱਠਤ ਕਰਦੇ ਕੌੜੇਆਂ ਚੋਂ|

ਰੰਗ ਤੇਰੇ ਤੇ ਰੰਗ ਮੇਰੇ ਵੀ, ਦੇਖ ਅਸਮਾਨੀ ਛਾਏ ਹੋਏ ਨੇ|
ਫੁੱਲਾਂ ਤੇ ਲਿਖ ਲਿਖ ਗੀਤ ਗਾਉਂਦੇ, ਇਹ ਭੌਰੇ ਵੀ ਨਸ਼ਯਾਏ ਹੋਏ ਨੇ|
ਮੈਂ ਦੇਖੇ ਨੱਚਦੇ ਰੁੱਖ ਵੀ ਅੱਜ, ਉਹ ਤੇਰੇ ਪਰਛਾਏਂ ਦੇ ਪਾਏ ਹੋਏ ਨੇ|
ਉਹ ਦੇਖ ਪਾਣੀ ਦੀਆਂ ਛੱਲਾਂ ਵੀ, ਤੂੰ ਸਬ ਨੱਚਣ ਗਾਵਣ ਲਾਏ ਹੋਏ ਨੇ|

Wednesday, 3 October 2018

Child of neighborhood

The face was sad and byes were good,
lost in big city, child of neighborhood.
He was glad to eat restaurant food,
destined to do, all shall and should.

Whispers on the phone, are they from the home?
learnt cooking food, told my mom.
The smile on her face, i can feel,
Wish i can write all it in reel.


Monday, 17 September 2018

आज भी वहीं हूँ

ज़मीन लाल है, गिरा नहीं मैं, 
रण में हूँ अभी हरा नही मैं
याद है इतिहास मुझे सरहद का , तलवार का
तेज़ धार है , डरा नही मैं
धरती थी मेरी लड़ा वहीं मैं
गिरा वहीँ, और खड़ा वहीं मैं।

Thursday, 6 September 2018

मज़हब , मिट्टी और मित्र


खुशबू भूल जाऊँ कैसे, वो मिट्टी थी मेरे गांव की
राह दिखती तो मुड़ जाता मैं, छाप नही थी पाँव की।

प्यार था हर मजहब में भी, दोस्ती के न थे किनारे
हरे तुम्हारे केसरी हमारे, कई रंग की हैं मीनारें।

मंदिर में देखा एक ओंकार मैने, गुरुद्वारे देखा अल्लाह
ईशु को देखा रोजे रखते, मस्जिद में माखन लल्ला
मज़हब, मिट्टी , मित्र और मैं, इन म के कोई रंग नही
तेरा तेरा कहके तोला, नानक के थे ढंग यही

Wednesday, 20 June 2018

ਇਸ਼ਕੇ ਦੀਆਂ ਪਰਜਾਈਆਂ

ਧੜਕ ਰਹੇ ਅੱਜ ਸੁਰਖ਼ ਛਬੀਲੇ
ਕੁਜ ਦਿਲ ਵਿਚ ਅੱਜ ਮੁਸਕਾਈਆਂ ਨੇ
ਅੱਜ ਮਿਲਣੈ, ਮੈਂ ਪਲ ਨਾ ਝਮਕਾਂ
ਇਹ ਇਸ਼ਕੇ ਦੀਆਂ ਪਰਜਾਈਆਂ ਨੇ 


Monday, 7 May 2018

ਜੁਗਾਦਿ ਸੱਚ

ਉਸੇ ਦੀਆ, ਉਸੇ ਪੁੱਜੇ, ਉਸੇ ਕਾ ਬਟਵਾਰਾ
ਉਸੇ ਮੰਗੀਏ, ਉਸੇ ਖੁਸ਼ੀਆਂ, ਲੋਭੀ ਰੱਖ ਵਿਚਾਰਾਂ
ਹਰੇ ਤੁਹਾਡੇ, ਕੇਸਰੀ ਸਾਡੇ, ਅਕਾਲ ਮੂਰਤ ਕੇ ਰੰਗ ਨਹੀਂ
ਇੱਕ ਵਿਚਾਰ, ਇੱਕ ਓਂਕਾਰ, ਅੱਲਾਹ ਵਾਹਿਗੁਰੂ ਰਾਮ ਕਹੀਂ

ਬਲਿਹਾਰ ਤੇਰੀ ਕੁਦਰਤ ਦਾਤਿਆ, ਕੁਦਰਤ ਰਚਣਹਾਰਾ
ਪਾਣੀ ਕਾਲੇ, ਧਰਤੀ ਬੰਜਰ, ਨਾ ਹਰਿਆਲੀ ਆਈ ਦੋਬਾਰਾ
ਬਕਸ਼ ਦੇ ਤੂੰ ਸ਼ੌਹਰਤ ਦੌਲਤ, ਜੋ ਤੇਰੀ ਕੁਦਰਤ ਨੂੰ ਸਾੜਦੇ ਨੇ
ਸਾਉਣ ਵਰਗੇ ਰੁਤਬੇ ਤੇਰੇ, ਮਨੁੱਖ ਹਾਲੇ ਹਾੜ ਚੇ ਨੇ
ਇੱਕ ਓਂਕਾਰ ਦੇ ਸ਼ਬਦ ਜੋ ਤੇਰੇ, ਗੀਤਾ, ਗਰੰਥ, ਕੁਰਾਨ ਚੇ ਨੇ
ਇੱਕ ਓਂਕਾਰ ਦੀ ਸ਼ੌਹਰਤ ਦੌਲਤ, ਸਬ ਧਰਮ ਹੀ ਪਹਿਚਾਣ ਦੇ ਨੇ

Friday, 6 April 2018

ਮੈਂ ਖੁਦ ਕੋ ਜਾਣਾ, ਤੂੰ ਸਬ ਕੋ ਜਾਣੈ

ਜੋ ਭੀ ਕਿਆ, ਤੂੰ ਮੀਠਾ ਕਿਆ
ਇੱਥੇ ਲੱਖ ਮਾਨਸ, ਤੂੰ ਏਕ ਜਿਆ
ਸਬੈ ਏਕੈ ਪਹਿਚਾਨੋ, ਇੰਨ ਰੰਗ ਅਨੇਕ ਮੇ
ਕਬੈ ਗੁਰੂ ਨਾ ਛਾਡੈ, ਵਾਸੈ ਹਰ ਵੇਸ਼ ਮੇ |

ਇਹ ਮਾਟੀ ਦੀ, ਇਹ ਆਕਾਸ਼ ਦਿਆ
ਹੱਸ ਕੇ ਜੀਵਣੇ ਕੋ, ਤੂੰ ਸੁਆਸ ਦਿਆ
ਨੀਲ ਛਤਰ ਹੇਠ ਚਮਤਕਾਰ ਕਈ ਹੋਵਣ
ਪਰ ਜੋ ਤੂੰ ਕਿਆ, ਕੁਜ ਖ਼ਾਸ ਕਿਆ | 

Friday, 2 March 2018

ਮੈਂ ਬੋੱਲੀ ਤੇਰੇ ਪੰਜਾਬ ਦੀ

ਏ ਸਹਜ ਅਕੀਦੇ ਪਿਆਰ ਦੇ, ਚੱਲੇ ਪੌਣ ਜੇ ਪੱਖੋਂ ਯਾਰ ਦੇ
ਉੱਗਣ ਰੱਕੜਾਂ ਤੇ ਫੁੱਲ ਵੀ, ਕੁਜ ਲਾਵਣ ਬੀਜ਼ ਜੇ ਪਿਆਰ ਦੇ
ਕੁੱਜ  ਦਰਿਆਵੀ ਪਾਣੀ ਵੀ, ਵੱਗਣ ਹੁਣ ਉਸ ਪਾਰ ਵੇ
ਲੈ ਚੱਲ ਦੇਸ਼ ਬੇਗਾਨੇ ਅੱਖਰ, ਰਹਿਣੀ ਚਮਕ ਨੁਹਾਰ ਵੇ 
ਮੈਂ ਬੋੱਲੀ ਤੇਰੇ ਪੰਜਾਬ ਦੀ, ਮੈਂਨੂੰ ਸੋਹਣੀ ਕਰ ਸ਼ੰਗਾਰ ਵੇ |

ਏ ਸੁਰ ਸਾਜ਼ ਹਵਾਵਾਂ ਦੇ, ਛਣਕਾਉਂਦੇ ਪਿੰਡ ਸ਼ਰੀਂਹ
ਫੰਬੇ ਦੇਖ ਬੱਦਲਾਂ ਦੇ , ਇਸ਼ਕ਼ਈ ਹੋਇਆ ਮੀਂਹ
ਕੋਸੀ ਕੋਸੀ ਧੁੱਪ ਅੱਜ , ਜੂਹ ਵੀ ਹਰਿਯਾਯੀ ਏ
ਬੋੱਲੀ ਫੇਰ ਛਬੀਲੇਆਂ ਦੀ, ਪਿੰਡ ਮੁੜ ਆਈ ਏ
ਬੋੱਲੀ ਅੱਜ ਆਬਾਂ ਦੀ, ਫੇਰ ਰੁਸ਼ਨਾਈ ਏ |

Wednesday, 21 February 2018

ਤੇਰੇ ਮੇਰੇ ਗੀਤ

ਇੱਕ ਖੂਬਸੂਰਤੀ ਓ ਰੇਤੇਆਂ ਦੇ ਪਾਣੀ ਵਿਚ, 
ਇੱਕ ਦੇਖੀ ਦਰੀਆਂਵੀ ਕੰਡੇ ਮੈਂ
ਇੱਕ ਦੋ ਖਵਾਬ ਮੇਰੇ ਮਿਲਨੇ ਦੇ ਤੈਂਨੂੰ, 
ਦਿਨ ਬੜੇ ਗਿਣ ਗਿਣ ਕੱਡੇ ਮੈਂ,
ਇੱਕ ਤੂੰ ਛੁਹਾਦੇ ਚੱਮ ਪਿਆਰ ਵਾਲਾ ਸਾਡੜੇ ਵੇ, 
ਗੀਤ ਮੇਰੇ ਲਿਖਦੇ ਕਹਾਣੀ ਵੇ,
ਕਦੀ ਕਦੀ ਦਿਲ ਸਾਡਾ ਡੋਲਦਾ ਐ ਦੇਖ ਤੈਂਨੂੰ , 
ਤੂੰ ਹੀ ਸਾਨੂੰ ਚੌਣ ਵਾਲਾ ਹਾਣੀ ਓਏ|

ਕੋਸ਼ਿਸ਼ ਮੈਂ ਕਿੱਤੀ ਬਹੁਤੀ, ਗੀਤ ਮੇਰੇ ਬੋਲਦੇ ਨੀਂ, 
ਖੂਬਸੂਰਤੀ ਨਹੀਂ ਲਿਖ ਸਕਦੇ |

ਦਿਨ ਮੇਰੇ ਲੰਗਦੇ ਨੇ, ਸੋਚ ਸੋਚ ਬਾਰੇ ਤੇਰੇ, 
ਖਵਾਬ ਨੀ ਸਵੇਰੇ ਦਿੱਖ ਸਕਦੇ |

ਲਾਲ ਜਿਹੀ ਸ਼ਾਮ ਅੱਜ, ਬੁੱਲੀਆਂ ਦੀ ਲਾਲੀ ਤੇਰੀ, 
ਤਾਈਓਂ ਲਿਖਾਂ ਤੇਰੇ ਮੇਰੇ ਗੀਤ ਮੈਂ |


ਹੋ ਗਏ ਦੀਦਾਰ ਤੇਰੇ, ਖਵਾਬ ਅੱਜ ਪੂਰੇ ਮੇਰੇ, 
ਗੀਤ ਹੁਣ ਨਇਯੋ ਮੁੱਕ ਸਕਦੇ |