Friday, 2 March 2018

ਮੈਂ ਬੋੱਲੀ ਤੇਰੇ ਪੰਜਾਬ ਦੀ

ਏ ਸਹਜ ਅਕੀਦੇ ਪਿਆਰ ਦੇ, ਚੱਲੇ ਪੌਣ ਜੇ ਪੱਖੋਂ ਯਾਰ ਦੇ
ਉੱਗਣ ਰੱਕੜਾਂ ਤੇ ਫੁੱਲ ਵੀ, ਕੁਜ ਲਾਵਣ ਬੀਜ਼ ਜੇ ਪਿਆਰ ਦੇ
ਕੁੱਜ  ਦਰਿਆਵੀ ਪਾਣੀ ਵੀ, ਵੱਗਣ ਹੁਣ ਉਸ ਪਾਰ ਵੇ
ਲੈ ਚੱਲ ਦੇਸ਼ ਬੇਗਾਨੇ ਅੱਖਰ, ਰਹਿਣੀ ਚਮਕ ਨੁਹਾਰ ਵੇ 
ਮੈਂ ਬੋੱਲੀ ਤੇਰੇ ਪੰਜਾਬ ਦੀ, ਮੈਂਨੂੰ ਸੋਹਣੀ ਕਰ ਸ਼ੰਗਾਰ ਵੇ |

ਏ ਸੁਰ ਸਾਜ਼ ਹਵਾਵਾਂ ਦੇ, ਛਣਕਾਉਂਦੇ ਪਿੰਡ ਸ਼ਰੀਂਹ
ਫੰਬੇ ਦੇਖ ਬੱਦਲਾਂ ਦੇ , ਇਸ਼ਕ਼ਈ ਹੋਇਆ ਮੀਂਹ
ਕੋਸੀ ਕੋਸੀ ਧੁੱਪ ਅੱਜ , ਜੂਹ ਵੀ ਹਰਿਯਾਯੀ ਏ
ਬੋੱਲੀ ਫੇਰ ਛਬੀਲੇਆਂ ਦੀ, ਪਿੰਡ ਮੁੜ ਆਈ ਏ
ਬੋੱਲੀ ਅੱਜ ਆਬਾਂ ਦੀ, ਫੇਰ ਰੁਸ਼ਨਾਈ ਏ |

No comments:

Post a Comment