ਨਾਮ ਤੇਰੇ ਦਾ ਫੁੱਲ ਹੈ ਇੱਕ, ਮਹਕ ਖਿੰਡਾਵੇ ਰੰਗ ਵਰਸਾਵੈ |
ਆਦਤ ਬਣਗਈ ਮਾਲੀ ਦੀ, ਉਹ ਪਾਣੀ, ਖਾਦਾਂ ਨਿੱਤ ਹੀ ਪਾਵੇ|
ਮੈਂ ਦੇਖਾਂ ਫੁੱਲ ਦੇ ਰੰਗ ਤੇ ਢੰਗ, ਉਹ ਖੁਸ਼ ਹੈ ਮਾਲੀ ਤੇ ਭੌਰਿਆਂ ਤੋਂ|
ਇੱਕ ਆਦਤ ਬਣਜਾ ਤੂੰ ਵੀ ਮੇਰੀ, ਮਿੱਠਤ ਕਰਦੇ ਕੌੜੇਆਂ ਚੋਂ|
ਰੰਗ ਤੇਰੇ ਤੇ ਰੰਗ ਮੇਰੇ ਵੀ, ਦੇਖ ਅਸਮਾਨੀ ਛਾਏ ਹੋਏ ਨੇ|
ਫੁੱਲਾਂ ਤੇ ਲਿਖ ਲਿਖ ਗੀਤ ਗਾਉਂਦੇ, ਇਹ ਭੌਰੇ ਵੀ ਨਸ਼ਯਾਏ ਹੋਏ ਨੇ|
ਮੈਂ ਦੇਖੇ ਨੱਚਦੇ ਰੁੱਖ ਵੀ ਅੱਜ, ਉਹ ਤੇਰੇ ਪਰਛਾਏਂ ਦੇ ਪਾਏ ਹੋਏ ਨੇ|
ਉਹ ਦੇਖ ਪਾਣੀ ਦੀਆਂ ਛੱਲਾਂ ਵੀ, ਤੂੰ ਸਬ ਨੱਚਣ ਗਾਵਣ ਲਾਏ ਹੋਏ ਨੇ|
No comments:
Post a Comment