Thursday, 17 August 2017

ਮਿੱਟੀ ਮੇਰੇ ਪਿੰਡ ਦੀ

ਮਿੱਟੀ ਲੈ ਆਯੋ ਮੇਰੇ ਮੁਲਕ ਦੀ,
ਕਈ ਵਰੇ ਹੋਗਏ ਨੇ ਦੂਰ ਹੋਏ ਨੂੰ,
ਮੇਹਨਤ ਕਮਾਈ ਚੇ ਚੂਰ ਹੋਏ ਨੂੰ,
ਮਹਿਕ ਸੰਭਾਲ ਲੂੰ ਉਸ ਦੇਸ਼ ਦੀ,
ਯਾਦ ਰਹੁ ਮਸ਼ਹੂਰ ਹੋਏ ਨੂੰ|


ਮਿੱਟੀ ਲੈ ਆਯੋ ਮੇਰੇ ਪਿੰਡ ਦੀ,
ਖੇਤ ਲਹਿਰਾਉਂਦੇ ਰੰਗ ਹਰੇ ਹੋਏ ਨੂੰ,
ਹਾੱਸੇ ਖੁਸ਼ੀਆਂ ਭਰੇ ਹੋਏ ਨੂੰ,
ਮੈਂ ਸਿਖਯਾ ਉਸ ਧਰਤੀ ਤੋਂ ਸਬ ਕੁਝ
ਤਾਹਿ ਮੁਸਕਾਵਾਂ ਖੇਲ ਹਰੇ ਹੋਏ  ਨੂੰ| 

ਦੁਆ ਹੀ ਹੈ ਉਸ ਮਿੱਟੀ ਦੀ,
ਪੂਰੀਆਂ ਸਬ ਮੁਰਾਦਾਂ ਨੇ,
ਬਜ਼ੁਰਗ਼ ਵੱਸਦੇ ਉਸ ਮਿੱਟੀ ਚੇ,
ਰੱਬ ਵਰਗੀਆਂ ਯਾਦਾਂ ਨੇ,
ਮੈਂ ਭੁੱਲਦਾ ਨੀ ਖੁਸ਼ਬੋ ਇਸ ਰੰਗ ਦੀ,
ਜਿੰਨੇ ਰਚੀਆਂ ਸਬ ਬੁਨਿਆਦਾਂ ਨੇ|






No comments:

Post a Comment