Friday 22 March 2019

ਵੀਰੇ ਦਾ ਘਰ

ਮੈਂ ਸਿਆਲਾਂ ਵਾਲੀ ਧੁੱਪ ਵੇ ਵੀਰਾ, ਮੈਂ ਖਿੜੀ ਦੋਪਹਰ ਚੇ ਘਰ ਆਉਂਦੀ
ਸ਼ਾਮ ਹੋਇ ਤੇ ਮੁੜ ਜਾਊਂਗੀ, ਮੈਂ ਚਿੜੀਆਂ ਵਾਲੇ ਗੀਤ ਗਾਉਂਦੀ
ਅੱਜ ਅਸਮਾਨੀ ਚੰਨ ਨਹੀਂ, ਮੈਂ ਦੇਖੇ ਕੱਲੇ ਤਾਰੇ ਨੇ
ਤੂੰ ਚੰਨ ਨੂੰ ਕਿਥ੍ਹੇ ਲਕੋਈ ਬੈਠੈਂ, ਪੁੱਛਦੇ ਫਿਰਦੇ ਸਾਰੇ ਨੇ
ਦੱਸ ਤਾਂ ਵੀਰਾ ਉਹ ਕਿਥ੍ਹੇ ਹੈ, ਜੋ ਜਚਗੀ ਤੇਰੀ ਰੂਹ ਨੂੰ
ਅੱਜ ਮਿਲਣੈ, ਮੈਂ ਭਾਭੀ ਮੇਰੀ ਨੂੰ, ਮਾਪਿਆਂ ਦੀ ਨੂੰਹ ਨੂੰ

ਦੱਸਦਾਂ ਭੈਣੇ ਸਾਹ ਤਾਂ ਲੈਲੈ, ਮੈਂ ਚੰਨ ਨੂੰ ਨਹੀਂ ਲਕੋ ਸਕਦਾ
ਤੂੰ ਦੇਖੀ ਟਿਮ ਟਿਮ ਤਾਰੇ ਗਾਉਂਦੇ, ਜੁਗਨੂੰ ਵੀ ਇਥ੍ਹੇ ਫਿਰੁ ਨੱਚਦਾ
ਆਹ ਦੇਖ ਚਾਨਣ ਅੱਜ ਆਪਣੇ ਘਰ ਵੀ, ਫਿਰਦੈ ਰੁਸ਼ਨਾਂਦਾ ਚਾਰ ਚੁਫੇਰੇ
ਮੈਂਨੂੰ ਅੱਜ ਹਵਾਵਾੰ ਬੋਲਣ, ਲਾਉਣ ਦੇ ਸਾਨੂੰ ਘਰ ਦੇ ਗੇੜੇ
ਮੈਂਨੂੰ ਅੱਜ ਉਹ ਚੰਨ ਵੀ ਬੋਲੇ, ਕਿ ਬੈਠਣ ਦੇ ਉਸ ਚੰਨ ਦੇ ਨੇੜੇ