Friday 22 March 2019

ਵੀਰੇ ਦਾ ਘਰ

ਮੈਂ ਸਿਆਲਾਂ ਵਾਲੀ ਧੁੱਪ ਵੇ ਵੀਰਾ, ਮੈਂ ਖਿੜੀ ਦੋਪਹਰ ਚੇ ਘਰ ਆਉਂਦੀ
ਸ਼ਾਮ ਹੋਇ ਤੇ ਮੁੜ ਜਾਊਂਗੀ, ਮੈਂ ਚਿੜੀਆਂ ਵਾਲੇ ਗੀਤ ਗਾਉਂਦੀ
ਅੱਜ ਅਸਮਾਨੀ ਚੰਨ ਨਹੀਂ, ਮੈਂ ਦੇਖੇ ਕੱਲੇ ਤਾਰੇ ਨੇ
ਤੂੰ ਚੰਨ ਨੂੰ ਕਿਥ੍ਹੇ ਲਕੋਈ ਬੈਠੈਂ, ਪੁੱਛਦੇ ਫਿਰਦੇ ਸਾਰੇ ਨੇ
ਦੱਸ ਤਾਂ ਵੀਰਾ ਉਹ ਕਿਥ੍ਹੇ ਹੈ, ਜੋ ਜਚਗੀ ਤੇਰੀ ਰੂਹ ਨੂੰ
ਅੱਜ ਮਿਲਣੈ, ਮੈਂ ਭਾਭੀ ਮੇਰੀ ਨੂੰ, ਮਾਪਿਆਂ ਦੀ ਨੂੰਹ ਨੂੰ

ਦੱਸਦਾਂ ਭੈਣੇ ਸਾਹ ਤਾਂ ਲੈਲੈ, ਮੈਂ ਚੰਨ ਨੂੰ ਨਹੀਂ ਲਕੋ ਸਕਦਾ
ਤੂੰ ਦੇਖੀ ਟਿਮ ਟਿਮ ਤਾਰੇ ਗਾਉਂਦੇ, ਜੁਗਨੂੰ ਵੀ ਇਥ੍ਹੇ ਫਿਰੁ ਨੱਚਦਾ
ਆਹ ਦੇਖ ਚਾਨਣ ਅੱਜ ਆਪਣੇ ਘਰ ਵੀ, ਫਿਰਦੈ ਰੁਸ਼ਨਾਂਦਾ ਚਾਰ ਚੁਫੇਰੇ
ਮੈਂਨੂੰ ਅੱਜ ਹਵਾਵਾੰ ਬੋਲਣ, ਲਾਉਣ ਦੇ ਸਾਨੂੰ ਘਰ ਦੇ ਗੇੜੇ
ਮੈਂਨੂੰ ਅੱਜ ਉਹ ਚੰਨ ਵੀ ਬੋਲੇ, ਕਿ ਬੈਠਣ ਦੇ ਉਸ ਚੰਨ ਦੇ ਨੇੜੇ

Tuesday 29 January 2019

ਲਾਲ ਤਾਰੇ

ਇਹ ਛੋਕਰੇ ਨਾ ਤੈਂਨੂੰ ਜਾਣਦੇ, ਤੇਰੇ ਰੂਪ ਦੀ ਧੁੱਪ ਬਹਿ ਮਾਣਦੇ
ਦੇਖੀ ਨੱਚਦੀ ਅੱਜ ਹੈ ਜਵਾਨੀ, ਗਾਉਂਦੇ ਫਿਰਦੇ ਆ ਤੇਰੇ ਹਾਣ ਦੇ
ਦੇਖੀ ਖੁਸ਼ੀ ਆ ਅੱਜ ਕਬੀਲੇਆਂ ਚੇ, ਫੁੱਲ ਵਿਅਸਤ ਨੇ ਅੱਜ ਮਹਿਕਾਣ ਤੇ

Tuesday 8 January 2019

मैं तिनका

मैं तिनका सा प्रेमी और तेरे प्यार सा समंदर,
मैं नौसिखिया ही सही, पर तैर जाऊंगा मैं इसमे

तेरे जिक्र तो सुने हैं हर लहर से हमने,
किस्से कहानियां, मैं सुनाऊंगा इन्हें
मुझे पूछते हैं कि डर नही लगता हवा से तुम्हे?
ये प्यार की आंधी है, मैं बताऊंगा इन्हें