Thursday, 29 December 2016

ਮਾਂ ਪੰਜਾਬੀ

urhaa erhaa eerhi..
ਮੈਂ ਮਾਂ ਪੰਜਾਬੀ ਬੋਲਦੀ ਹਾਂ ,
ਇੱਕੋ ਇੱਕ ਮੇਰਾ ਦਿਨ ਚੜਦਾ ਖਵਾਬ |
ਸਤਲੁਜ, ਰਾਵੀ ਅਤੇ ਬਿਆਸ ਨਾਲ ,
ਮਿਲ ਜਾਏ ਕਦੀ ਝੇਲਮ ਚਨਾਬ |

ਦੋ ਪੁੱਤ ਮੇਰੇ ਇਸ ਧਰਤੀ ਤੇ,
ਇੱਕ ਚੜਦਾ ਤੇ ਇੱਕ ਲਹਿੰਦਾ ਪੰਜਾਬ |
ਇੱਕ ਹੋਰ ਪੁੱਤ ਮੈਂਨੂੰ ਮਿੱਲ ਚੱਲਿਆ,
ਘਰੋਂ ਵਿਛੜਿਆ ਪਰਦੇਸੀ ਪੰਜਾਬ |

ਉਹ ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ,
ਉਪਜਾਊ ਦੇਸ਼ ਦੋਆਬ ਮੇਰਾ |
ਮਾਲਵੇ ਦੀ ਹਵਾ ਰੇਤੀਲੀ ਪਰ,
ਹਰਿ ਪੱਤੀ ਉਗਾਵੇ ਕਿਸਾਨ ਮੇਰਾ |

ਡੁੱਬਣ ਨਾ ਦੇਯੋ ਪੰਜਾਬ ਮੇਰੇ ਨੂੰ ,
ਰੰਗ ਬਦਲਦੇ ਗੁਲਾਬ ਮੇਰੇ ਨੂੰ | 
ਦੂਰ ਰੱਖਿਓ ਨਸ਼ਿਆਂ, ਚੋਰਾਂ ਤੇ ਝੁਠੇ ਫ਼ਕੀਰਾਂ ਤੋਂ,
ਇਸ ਚਮਕਦੇ ਹੀਰੇ ਨਾਯਾਬ ਮੇਰੇ ਨੂੰ |


No comments:

Post a Comment