Monday, 7 May 2018

ਜੁਗਾਦਿ ਸੱਚ

ਉਸੇ ਦੀਆ, ਉਸੇ ਪੁੱਜੇ, ਉਸੇ ਕਾ ਬਟਵਾਰਾ
ਉਸੇ ਮੰਗੀਏ, ਉਸੇ ਖੁਸ਼ੀਆਂ, ਲੋਭੀ ਰੱਖ ਵਿਚਾਰਾਂ
ਹਰੇ ਤੁਹਾਡੇ, ਕੇਸਰੀ ਸਾਡੇ, ਅਕਾਲ ਮੂਰਤ ਕੇ ਰੰਗ ਨਹੀਂ
ਇੱਕ ਵਿਚਾਰ, ਇੱਕ ਓਂਕਾਰ, ਅੱਲਾਹ ਵਾਹਿਗੁਰੂ ਰਾਮ ਕਹੀਂ

ਬਲਿਹਾਰ ਤੇਰੀ ਕੁਦਰਤ ਦਾਤਿਆ, ਕੁਦਰਤ ਰਚਣਹਾਰਾ
ਪਾਣੀ ਕਾਲੇ, ਧਰਤੀ ਬੰਜਰ, ਨਾ ਹਰਿਆਲੀ ਆਈ ਦੋਬਾਰਾ
ਬਕਸ਼ ਦੇ ਤੂੰ ਸ਼ੌਹਰਤ ਦੌਲਤ, ਜੋ ਤੇਰੀ ਕੁਦਰਤ ਨੂੰ ਸਾੜਦੇ ਨੇ
ਸਾਉਣ ਵਰਗੇ ਰੁਤਬੇ ਤੇਰੇ, ਮਨੁੱਖ ਹਾਲੇ ਹਾੜ ਚੇ ਨੇ
ਇੱਕ ਓਂਕਾਰ ਦੇ ਸ਼ਬਦ ਜੋ ਤੇਰੇ, ਗੀਤਾ, ਗਰੰਥ, ਕੁਰਾਨ ਚੇ ਨੇ
ਇੱਕ ਓਂਕਾਰ ਦੀ ਸ਼ੌਹਰਤ ਦੌਲਤ, ਸਬ ਧਰਮ ਹੀ ਪਹਿਚਾਣ ਦੇ ਨੇ