ਮੈਂ ਨੀ ਦੇਖਿਆ ਸੀ ਇਹ ਪੰਜਾਬ,
ਜਿੱਥੇ ਯਾਰ ਭਰਾ ਨੇ ਨਾਵਾਂ ਦੇ,
ਚਲਦੀ ਗੋਲੀ ਵਿਆਹਾਂ ਤੇ,
ਬੇਅਦਬੀ ਹੋਗੀ ਗੁਰੂਆਂ ਦੀ,
ਤੇ ਨਸ਼ੇ ਵੱਸਗੇ ਸਾਹਾਂ ਚੇ |
ਮੈਂ ਵੇਖਿਆ ਸੀ ਉਹ ਪੰਜਾਬ
ਜਿੱਥੇ ਪੂਜਾ ਹੁੰਦੀ ਸੀ ਮਾਵਾਂ ਦੀ,
ਠੰਡ ਸੀ ਬੋੜ੍ਹ ਦੀਆਂ ਛਾਵਾਂ ਦੀ,
ਬਾਬੇ ਸੀ ਪਿੰਡ ਦੇ ਮੋਹਰੀ ਹੁੰਦੇ,
ਸਿਹਤ ਹੁੰਦੀ ਸੀ ਹਰ ਥਾਵਾਂ ਤੇ |
ਮੈਂ ਦੇਖਣਾ ਚੌਹਨਾਂ ਉਹ ਪੰਜਾਬ
ਜਿਥ੍ਹੇ ਚੰਗੇ ਰਾਜਨੇਤਾ ਹੋਣ ,
ਖੁਸ਼ਹਾਲ ਪਿੰਡ ਨਾ ਮਾਵਾਂ ਰੋਣ,
ਉਹ ਲਹਿਰਾਉਂਦੇ ਖੇਤ ਮੇਰੇ ,
ਹਰ ਥਾ ਦੇਸ਼ ਮੇਰੇ ਦੀਆਂ ਬਾਤਾਂ ਹੋਣ |